करियर & जॉब पंजाब होम

ਬਿਜਲੀ ਸੇਵਾਵਾਂ ਨੂੰ ਹੋਰ ਬੇਹਤਰ ਬਣਾਉਣ ਦੇ ਮਕਸਦ ਨਾਲ ਐਸਡੀਓ ਬਿਆਸ ਨੇ ਕੀਤਾ ਅਹਿਮ ਉਪਰਾਲਾ! ਪੌੜੀ ਦਰ ਪੌੜੀ ਹੈਲਪ ਲਾਈਨ ਨੰਬਰ ਕੀਤੇ ਜਾਰੀ

ਬਿਆਸ-06 ਜੂਨ-(ਪੀ ਐਸ ਸਦਿਉੜਾ) : ਅੱਜ ਉਪ ਮੰਡਲ ਅਫਸਰ ਬਿਆਸ ਸ.ਬਲਦੇਵ ਸਿੰਘ ਵਲੋਂ ਬਿਜਲੀ ਖਪਤਕਾਰਾਂ ਦੀਆਂ ਸੁੱਖ ਸਹੂਲਤਾਂ ਨੂੰ ਧਿਆਨ ਹਿੱਤ ਰੱਖਣ ਤੋਂ ਇਲਾਵਾ ਸੇਵਾਵਾਂ ਨੂੰ ਹੋਰ ਬੇਹਤਰ ਬਣਾਉਣ ਦੇ ਮਕਸਦ ਤਹਿਤ ਸਟਾਫ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਡੀਓ ਬਲਦੇਵ ਸਿੰਘ ਨੇ ਕਿਹਾ ਕਿ ਵਿਭਾਗ ਵਿੱਚ ਸੇਵਾਵਾਂ ਨੂੰ ਬੇਹਤਰ ਬਣਾਉਣ ਦੇ ਮਕਸਦ ਤਹਿਤ ਖਪਤਕਾਰਾਂ ਨੂੰ ਕੋਈ ਵੀ ਸਮੱਸਿਆ ਪੇਸ਼ ਆਉਣ ਤੇ ਇਲਾਕੇ ਨਾਲ ਸਬੰਧਿਤ ਅਧਿਕਾਰੀਆਂ ਨਾਲ ਸਿੱਧਾ ਰਾਬਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਜਿਸ ਤਹਿਤ ਬਿਜਲੀ ਜਾਂ ਟਰਾਂਸਫਾਰਮਰ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਹੋਵੇ ਤਾਂ ਨੋਡਲ ਕੰਪਲੇਂਟ ਸੈਂਟਰ ਨੰਬਰ 9646113686 ਤੋਂ ਇਲਾਵਾ ਟੋਲ ਫਰੀ ਨੰਬਰ 1912 ਤੇ ਸ਼ਿਕਾਇਤ ਦਰਜ ਕਰਵਾਈ ਜਾਵੇ।ਜੇਕਰ 1912 ਨੰਬਰ ਮਸ਼ਰੂਫ ਆਉਂਦਾ ਹੋਵੇ ਤਾਂ ਸ਼ਿਕਾਇਤ ਐਸਐਮਐਸ ਰਾਂਹੀ ਵੀ ਕੀਤੀ ਜਾ ਸਕਦੀ ਹੈ।ਜੇਕਰ ਸਮੂਹ ਪਿੰਡ ਜਾਂ ਸ਼ਹਿਰ ਦੀ ਬਿਜਲੀ ਸਪਲਾਈ ਬੰਦ ਹੋਵੇ ਤਾਂ ਇੱਕ ਜਾਂ ਦੋ ਖਪਤਕਾਰਾਂ ਵੱਲੋਂ ਹੀ ਸ਼ਿਕਾਇਤ ਦਰਜ ਕਰਵਾਈ ਜਾਵੇ ਕਿਉਂਕਿ ਜਿਆਦਾ ਖਪਤਕਾਰਾਂ ਵਲੋਂ ਇੱਕ ਹੀ ਸ਼ਿਕਾਇਤ ਵਾਰ ਵਾਰ ਦਰਜ ਕਰਵਾਉਣ ਨਾਲ ਨੰਬਰ ਮਸ਼ਰੂਫ ਹੋ ਜਾਂਦੇ ਹਨ ਤੇ ਬਾਕੀ ਖਪਤਕਾਰਾਂ ਵਲੋਂ ਆਪਣੀ ਨਿੱਜੀ ਸਪਲਾਈ ਨਾਲ ਸਬੰਧਤ ਸ਼ਿਕਾਇਤ ਦਰਜ ਕਰਵਾਉਣ ਚ ਮੁਸ਼ਕਿਲ ਪੇਸ਼ ਆਉਂਦੀ ਹੈ।ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸ਼ਿਕਾਇਤ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਆਪਣੇ ਇਲਾਕੇ ਦੇ ਜੇਈ ਨਾਲ ਸੰਪਰਕ ਕੀਤਾ ਜਾਵੇ।ਜਿਸ ਤਹਿਤ ਸਬ ਡਵੀਜਨ ਬਿਆਸ ਦੇ ਜੇਈ ਪਰਦੀਪ ਸਿੰਘ 9646113725, ਜੇਈ ਮੋਹਨ ਲਾਲ 9646113729, ਜੇਈ ਗੁਰਦੇਵ ਸਿੰਘ 9646113744 ਅਤੇ ਜੇਕਰ ਸਬੰਧਤ ਜੇਈਜ਼ ਤੱਕ ਪਹੁੰਚ ਕਰਨ ਤੇ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਐਸਡੀਓ ਬਿਆਸ ਨਾਲ 9646113137 ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਆਪਣੇ ਬਿਜਲੀ ਬਿੱਲ ਭਰੇ ਜਾਣ ਅਤੇ ਨਾਲ ਹੀ ਬਿਜਲੀ ਚੋਰੀ ਦੀ ਮਾੜੀ ਪ੍ਰਵਿਰਤੀ ਨੂੰ ਰੋਕਣ ਲਈ ਲੋਕ ਪੀ.ਐਸ.ਪੀ.ਸੀ.ਐਲ ਨੂੰ ਸਹਿਯੋਗ ਦੇਣ।