BREAKING पंजाब राजनीती राज्य होम

ਮਾਝੇ ਦੁਆਬੇ ਦੇ ਨੈਸ਼ਨਲ ਹਾਈਵੇ ਤੇ ਸੋਮਵਾਰ ਨੂੰ ਆਉਣ ਜਾਣ ਵਾਲਿਆਂ ਲਈ ਜਰੂਰੀ ਖਬਰ !

ਮਾਝੇ ਦੁਆਬੇ ਦੇ ਨੈਸ਼ਨਲ ਹਾਈਵੇ ਤੇ ਸੋਮਵਾਰ ਨੂੰ ਆਉਣ ਜਾਣ ਵਾਲਿਆਂ ਲਈ ਜਰੂਰੀ ਖਬਰ

ਕੱਲ੍ਹ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਤੇ ਬਿਆਸ ਦਰਿਆ ਨਾਲ ਜੁੜੇ ਤਿੰਨ ਪੁਲਾਂ ਤੇ ਚੱਕਾ ਜਾਮ ਦਾ ਐਲਾਨ

ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਕੀਤੇ ਜਾਣਗੇ ਸਖਤ ਸੁਰੱਖਿਆ ਪ੍ਰਬੰਧ : ਐਸਐਚਓ ਬਿਆਸ

ਬਿਆਸ-13 ਸਤੰਬਰ-(ਗੁਰਦਰਸ਼ਨ ਸਿੰਘ ਪ੍ਰਿੰਸ) : ਬੀਤੇ ਦਿਨ੍ਹੀਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਵਿੱਢੇ ਜੇਲ ਭਰੋ ਮੋਰਚੇ ਦੇ ਤਹਿਤ 9 ਜ਼ਿਲਿਆਂ ਚ ਕਿਸਾਨ ਗ੍ਰਿਫਤਾਰੀਆਂ ਦੇਣ ਲਈ ਡੀਸੀ ਦਫਤਰਾਂ ਅਤੇ ਜਿਲਾ ਪੱਧਰੀ ਜੇਲ੍ਹਾਂ ਅੱਗੇ ਪੁੱਜੇ ਸਨ।ਐਨ ਐਸ ਇਡੀਆ ਨਿਊਜ ਨਾਲ ਗੱਲਬਾਤ ਦੌਰਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸ.ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ ਸੋਮਵਾਰ ਨੂੰ ਪਾਰਲੀਮੈਂਟ ਵਿੱਚ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਨੂੰ ਪੇਸ਼ ਹੋਣ ਤੋਂ ਰੋਕਣ ਲਈ ਕਿਸਾਨ ਵਲੋਂ ਸੰਘਰਸ਼ ਵਿੱਢਦਿਆਂ ਸ੍ਰੀ ਹਰਗੋਬਿੰਦਪੁਰ, ਹਰੀਕੇ ਪੱਤਣ ਅਤੇ ਦਰਿਆ ਬਿਆਸ ਪੁੱਲ ਨੂੰ ਜਾਮ ਕਰਨ ਦਾ ਪ੍ਰੌਗਰਾਮ ਉਲੀਕਿਆ ਗਿਆ ਹੈ।ਜਿਸ ਤਹਿਤ ਸੋਮਵਾਰ ਨੂੰ ਦੁਪਹਿਰ ਕਰੀਬ ਇੱਕ ਵਜੇ ਜਾਮ ਲਗਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਕੀਤੇ ਜਾਣ ਕਾਰਣ ਮਜਬੂਰ ਵੱਸ ਹੋ ਸੰਘਰਸ਼ ਦਾ ਰਾਹ ਚੁਣਨਾ ਪੈਂਦਾ ਹੈ।

ਜਰੂਰੀ ਕੰਮਾਂ ਸਬੰਧੀ ਨੈਸ਼ਨਲ ਹਾਈਵੇ ਤੇ ਆਉਣ ਵਾਲੇ ਕਰਨ ਬਦਲਵੇਂ ਪ੍ਰਬੰਧ : ਐਸਐਚਓ ਬਿਆਸ 

ਓਧਰ ਇਸ ਮਾਮਲੇ ਸਬੰਧੀ ਥਾਣਾ ਬਿਆਸ ਦੇ ਮੁੱਖੀ ਇੰਸਪੈਕਟਰ ਕਪਿਲ ਕੌਸ਼ਲ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਦਰਿਆ ਬਿਆਸ ਪੁੱਲ ਤੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ।ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਦੇ ਇਸ ਐਲਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਰੂਟ ਤੇ ਆਉਣ ਵਾਲੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੋਮਵਾਰ ਨੂੰ ਚੱਕਾ ਜਾਮ ਦੇ ਐਲਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਬਦਲਵੇਂ ਪ੍ਰਬੰਧ ਕਰਨ।