BREAKING देश पंजाब राजनीती राज्य होम

ਕਿਸਾਨਾਂ ਰੋਕਿਆ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਬਿਆਸ ਪੁੱਲ ਤੇ ਕੀਤਾ ਚੱਕਾ ਜਾਮ

ਖੇਤੀਬਾੜੀ ਆਰਡੀਨੈਂਸ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਰੋਕਿਆ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਬਿਆਸ ਪੁੱਲ ਤੇ ਕੀਤਾ ਚੱਕਾ ਜਾਮ

ਫਾਇਰ ਬ੍ਰਿਗੇਡ, ਦੰਗਾ ਰੋਕੂ ਵਾਹਨ ਆਦਿ ਨਾਲ ਲੈਸ ਕਰ ਭਾਰੀ ਪੁਲਿਸ ਬਲ ਕੀਤਾ ਗਿਆ ਤੈਨਾਤ

ਬਿਆਸ-14 ਸਤੰਬਰ-(ਪ੍ਰਿੰਸ) : ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਕੀਤੇ ਐਲਾਨ ਅਨੁਸਾਰ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਤੇ ਸਥਿਤ ਦਰਿਆ ਬਿਆਸ ਪੁਲ ਤੇ ਅੱਜ ਬਾਅਦ ਦੁਪਹਿਰ ਚੱਕਾ ਜਾਮ ਕਰ ਦਿੱਤਾ ਗਿਆ।ਕਿਸਾਨਾਂ ਵਲੋਂ ਧਰਨੇ ਦਾ ਐਲਾਨ ਕੀਤੇ ਜਾਣ ਕਾਰਣ ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਸਵੇਰ ਤੋਂ ਹੀ ਦਰਿਆ ਬਿਆਸ ਨੇੜੇ ਮੋਰਚਾ ਲਗਾਇਆ ਗਿਆ ਸੀ ਅਤੇ ਐਸ.ਪੀ ਅਤੇ ਡੀਅੇਸਪੀ ਰੈਂਕ ਦੇ ਜਿਲ੍ਹਾ ਪੱਧਰੀ ਅਧਿਕਾਰੀਆਂ ਵਲੋਂ ਭਾਰੀ ਪੁਲਿਸ ਬਲ ਤੈਨਾਤ ਸੀ।ਦੁਪਹਿਰ ਕਰੀਬ ਇੱਕ ਵਜੇ ਸੈਂਕੜੇ ਕਿਸਾਨਾਂ ਵਲੋਂ ਸਰਕਾਰ ਖਿਲਾਫ ਰੋਸ ਨਾਅਰੇ ਲਗਾਉਂਦੇ ਹੋਏ ਬਿਆਸ ਦਰਿਆ ਤੇ ਟੈਂਟ ਅਤੇ ਮੈਟ ਵਿਛਾ ਪੱਕਾ ਮੋਰਚਾ ਲਗਾ ਦਿੱਤਾ ਗਿਆ।ਦੱਸ ਦੇਈਏ ਕਿ ਕਿਸਾਨਾਂ ਵਲੋਂ ਖੇਤੀ ਸੁਧਾਰ ਦੇ ਨਾਮ ਤੇ ਕੇਂਦਰ ਸਰਕਾਰ ਵਲੋਂ ਪਾਰਲੀਮੈਂਟ ਵਿੱਚ ਲਿਆਂਦੇ ਜਾ ਰਹੇ ਆਰਡੀਨੈਂਸਾਂ ਦੇ ਵਿਰੋਧ ਵਜੋਂ ਚੱਕਾ ਜਾਮ ਕੀਤਾ ਗਿਆ ਹੈ।ਓਧਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਫਿਲਹਾਲ ਸਰਕਾਰ ਜਾਂ ਪ੍ਰਸ਼ਾਸ਼ਨ ਦੇ ਕਿਸੇ ਵੀ ਅਧਿਕਾਰੀ ਵਲੋਂ ਉਨ੍ਹਾਂ ਨਾਲ ਰਾਬਤਾ ਨਹੀਂ ਕੀਤਾ ਗਿਆ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ਾਮ ਛੇ ਵਜੇ ਤੱਕ ਪਾਰਲੀਮੈਂਟ ਦੀ ਕਾਰਵਾਈ ਦੇਖਣ ਤੋਂ ਬਾਅਦ ਧਰਨੇ ਦਾ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ ਪਰ ਚੱਕਾ ਜਾਮ ਕੀਤੇ ਜਾਣ ਕਾਰਣ ਪ੍ਰੇਸ਼ਾਨ ਹੋ ਰਹੇ ਲੋਕਾਂ ਵਿੱਚ ਭਾਰੀ ਗੁੱਸੇ ਦੀ ਲਹਿਰ ਹੈ ਅਤੇ ਸਰਕਾਰ ਵਲੋਂ ਕਿਸਾਨਾਂ ਦੀ ਗੱਲਬਾਤ ਨਾ ਸੁਣੇ ਜਾਣ ਕਾਰਣ ਰੋਸ ਦਾ ਆਲਮ ਹੈ, ਰਾਹੀਗਰ ਪਰਮਜੀਤ ਸਿੰਘ, ਨਰਿੰਦਰ ਕੌਰ, ਪਰਮਜੀਤ ਕੌਰ, ਸੋਫੀਆ ਆਦਿ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਮਸਲਿਆਂ ਦਾ ਇੱਕ ਤਰਫ ਬੈਠ ਕੇ ਹੱਲ੍ਹ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਕੈਪਸ਼ਨ : ਖੇਤੀ ਆਰਡੀਨੈਂਸ ਬਿੱਲਾਂ ਦਾ ਵਿਰੋਧ ਕਰਦੇ ਹੋਏ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਬਿਆਸ ਵਿਖੇ ਚੱਕਾ ਜਾਮ ਕਰਦੇ ਹੋਏ ਕਿਸਾਨਾਂ ਦੀ ਤਸਵੀਰ।