पंजाब मनोरंजन राजनीती राज्य होम

ਐਨਆਰਆਈ ਨੌਜਵਾਨਾਂ ਨੇ ਭਿੰਦਾ ਰੰਧਾਵਾ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਯੂਥ ਕਾਂਗਰਸ ਪੰਜਾਬ ਦਾ ਪ੍ਰਧਾਨ ਬਣਨ ਤੇ ਦਿੱਤੀ ਵਧਾਈ

ਐਨਆਰਆਈ ਨੌਜਵਾਨਾਂ ਨੇ ਭਿੰਦਾ ਰੰਧਾਵਾ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਯੂਥ ਕਾਂਗਰਸ ਪੰਜਾਬ ਦਾ ਪ੍ਰਧਾਨ ਬਣਨ ਤੇ ਦਿੱਤੀ ਵਧਾਈ

ਬਿਆਸ-25 ਅਕਤੂਬਰ-(ਸੁਦਰਸ਼ਨ) : ਬੀਤੇ ਦਿਨ੍ਹਂੀ ਪੰਜਾਬ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਬਰਿੰਦਰ ਢਿੱਲੋਂ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਭੁਪਿੰਦਰ ਸਿੰਘ ਭਿੰਦਾ ਰੰਧਾਵਾ (ਬਿਆਸ) ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਐਨਆਰੀਆਈ ਨੌਜਵਾਨਾਂ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਭਿੰਦਾ ਰੰਧਾਵਾ ਨੇ ਦੱਸਿਆ ਕਿ ਲਵ ਚਾਹਲ (ਯੂਐਸਏ), ਹੈਪੀ ਸਰ੍ਹਾਏ (ਯੂਐਸਏ), ਐਮ.ਪੀ ਰੰਧਾਵਾ (ਕੈਨੇਡਾ), ਮਨ ਬੱਲ (ਦੁਬਈ), ਅਮਰ ਗਹਿਰੀ ਮੰਡੀ ਟਰਾਂਸਪੋਰਟਰ (ਦੁਬਈ) ਵਲੋਂ ਖੁਸ਼ੀ ਜਾਹਿਰ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਪੰਜਾਬ ਯੂਥ ਕਾਂਗਰਸ ਨੂੰ ਮਜਬੂਤ ਕਰਨ ਲਈ ਉਹ ਯੋਗਦਾਨ ਪਾਉਣਗੇ।ਇਸ ਮੌਕੇ ਸੁਖਦੇਵ ਸਿੰਘ, ਜਸਪੁਨੀਤ ਭਿੰਡਰ, ਹਰਮਨ, ਮਾਨਾ ਰੰਧਾਵਾ, ਗੁਰਪ੍ਰੀਤ ਸਿੰਘ ਬੱਬਲੂ, ਦਵਿੰਦਰ ਸਿੰਘ ਬੌਬੀ, ਗੁਰਸ਼ਰਨ ਸਿੰਘ, ਗੁਰਵੰਤ ਰੰਧਾਵਾ, ਏਪੀ ਰੰਧਾਵਾ, ਗੁਰਜੰਟ ਰੰਧਾਵਾ, ਸ਼ੁਭਪ੍ਰੀਤ, ਰਿੰਕੂ, ਕੁਲਦੀਪ ਸਿੰਘ ਆਦਿ ਪਤਵੰਤੇ ਸਨ।