our team देश पंजाब राजनीती राज्य होम

ਸਾਬਕਾ ਵਿਧਾਇਕ ਮੀਰਾਂਕੋਟ ਨੇ ਮੁੱਛਲ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਸਾਬਕਾ ਵਿਧਾਇਕ ਮੀਰਾਂਕੋਟ ਨੇ ਮੁੱਛਲ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਚੰਦੀ,ਧੰਜੂ/ਜੰਡਿਆਲਾ ਗੁਰੂ,ਬੰਡਾਲਾ : ਪਿੰਡ ਮੁੱਛਲ ਦੇ ਸਾਬਕਾ ਸਰਪੰਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਟਾਂਗਰਾ ਦੇ ਪ੍ਰਧਾਨ ਸੁਖਰਾਜ ਸਿੰਘ ਮੁੱਛਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਮਾਤਾ ਸਵਿੰਦਰ ਕੌਰ ਦਾ ਬੀਤੀ ਦਿਨੀ ਹੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।
ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਤੇ ਪਨਸਪ ਪੰਜਾਬ ਦੇ ਸਾਬਕਾ ਚੇਅਰਮੈਨ ਅਜੈਪਾਲ ਸਿੰਘ ਮੀਰਾਂਕੋਟ ਉਨ੍ਹਾਂ ਗ੍ਰਹਿ ਵਿਖੇ ਪਹੁੰਚੇ।ਇਸ ਮੌਕੇ ਅਜੈਪਾਲ ਸਿੰਘ ਮੀਰਾਂਕੋਟ ਵੱਲੋ ਸੁਖਰਾਜ ਸਿੰਘ ਮੁੱਛਲ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਮਾਤਾ ਸਵਿੰਦਰ ਕੌਰ ਦੇ ਅਕਾਲ ਚਲਾਣਾ ਕਰ ਜਾਣ ਕਾਰਣ, ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ।ਇਸ ਮੌਕੇ ਸਵਿੰਦਰ ਸਿੰਘ ਚੰਦੀ ਮੈਂਬਰ ਵਿਜੀਲੈਂਸ ਕਮੇਟੀ, ਰਾਣਾ ਸੈਦਪੁਰ, ਸਰਬਜੀਤ ਸਿੰਘ ਸੋਨੂੰ ਜੰਡਿਆਲਾ, ਧਰਮਵੀਰ ਬਿੱਟੂ, ਭੁਪਿੰਦਰ ਸਿੰਘ ਭਿੰਦਾ, ਗੁਰਮੀਤ ਸਿੰਘ ਉੱਪਲ, ਸੁਖਜਿੰਦਰ ਸਿੰਘ ਸੰਧੂ, ਪ੍ਰਤਾਪ ਸਿੰਘ ਮੁੱਛਲ ਆਦਿ ਹਾਜਿਰ ਸਨ।

ਕੈਪਸ਼ਨ:ਸੁਖਰਾਜ ਸਿੰਘ ਮੁੱਛਲ ਨਾਲ ਦੁੱਖ ਸਾਂਝਾ ਕਰਦੇ ਹੋਏ ਸਾਬਕਾ ਵਿਧਾਇਕ ਅਜੈਪਾਲ ਸਿੰਘ ਮੀਰਾਂਕੋਟ ਤੇ ਹੋਰ।