आर्टिकल पंजाब

ਅਖਿਲ ਭਾਰਤ ਹਿੰਦੂ ਮਹਾਸਭਾ ਦੇ ਜਿਲਾ ਪ੍ਰਧਾਨ ਰਾਜਕੁਮਾਰ ਨੇ ਕਰਵਾਇਆ ਸੇਨੇਟਾਈਜਰ ਦਾ ਛਿੜਕਾਅ

ਅੰਮ੍ਰਿਤਸਰ (ਤਸ਼ਿੰਦਰ ਪਾਲ ਸਿੰਘ ) 2 ਅਪ੍ਰੈਲ –  ਪੰਜਾਬ ਸਰਕਾਰ ਵਲੋਂ ਜਿਥੇ ਸੂਬੇ ਦੇ ਵਸਨੀਕਾ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਉਣ ਲਈ ਲਗਾਤਰ ਸੇਨੇਟਾਈਜਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਉਥੇ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਵੀ ਰਾਸ਼ਨ ਦੇ ਨਾਲ-ਨਾਲ  ਸੇਨੇਟਾਈਜਰ ਦਾ ਛਿੜਕਾਅ ਆਪਣੇ -ਆਪਣੇ ਇਲਾਕਿਆਂ ਵਿਚ ਕਰਵਾ ਰਹੀਆਂ ਹਨ | ਅਖਿਲ ਭਾਰਤ ਹਿੰਦੂ ਮਹਾਸਭਾ ਦੇ ਜਿਲਾ ਪ੍ਰਧਾਨ ਰਾਜ ਕੁਮਾਰ ਸ਼ਰਮਾ ਵਲੋਂ ਵਾਰਡ ਨੰਬਰ 77 ਵਿਚ ਵਿਚ ਸੋਡੀਅਮ ਹਾਈਪੋ ਕਲੋਰਾਈਡ ਦੀ ਸਪਰੇ ਕਰਵਾਈ ਗਈ ਇਸ ਮੌਕੇ ਓਨਾ ਪ੍ਰਸ਼ਾਸ਼ਨ ਨਾਲ ਸਮਾਜਸੇਵੀ ਧਾਰਮਿਕ ਅਤੇ ਨਿਜੀ ਸੰਸਥਾਵਾਂ ਮਨੁੱਖਤਾ ਦੀ ਸੇਵਾ ਲਈ ਅਗੇ ਆ ਰਹੀਆਂ ਹਨ ਜੋ ਕਿ ਇਕ ਚੰਗਾ ਉਦਮ ਹੈ  ਨਾਲ ਹੀ ਊਨਾ ਸਾਰੀਆਂ ਸੰਸਥਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੰਗਰ ਜਾ ਰਾਸ਼ਨ ਵਰਤਾਉਂਦੇ ਸਮੇ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਲੋਕਾਂ ਨੂੰ ਘਰ ਘਰ ਜਾਕੇ ਰਾਸ਼ਨ ਹੀ ਦੇਣ ਸੜਕ ਕਿਨਾਰੇ ਭੀੜ ਨਾ ਇਕਠੀ ਕੀਤੀ ਜਾਵੇ ਇਸ ਨਾਲ ਮਹਾਮਾਰੀ ਫੈਲਣ ਦਾ ਖਦਸਾ ਬਣਿਆ ਰਹਿੰਦਾ ਹੈ