BREAKING our team देश पंजाब राजनीती राज्य होम

ਬਿੱਲਾ ਛਾਪਿਆਂਵਾਲੀ ਦੀ ਅਗਵਾਈ ਹੇਠ ਖੇਤੀਬਾੜੀ ਬਿੱਲਾਂ ਦੇ ਵਿਰੋਧ ਚ ਧਰਨਾ

ਬਿੱਲਾ ਛਾਪਿਆਂਵਾਲੀ ਦੀ ਅਗਵਾਈ ਹੇਠ ਖੇਤੀਬਾੜੀ ਬਿੱਲਾਂ ਦੇ ਵਿਰੋਧ ਚ ਧਰਨਾ

ਅੰਮ੍ਰਿਤਸਰ-25 ਸਤੰਬਰ-(ਰਾਏ) : ਦੇਸ਼ ਭਰ ਦੇ ਵਿੱਚ ਖੇਤੀਬਾੜੀ ਬਿੱਲਾਂ ਦੇ ਵਿਰੋਧ ਨੂੰ ਲੈ ਕੇ ਹਰ ਵਰਗ ਕਿਸਾਨਾਂ ਦੇ ਹੱਕ ਚ ਡਟ ਕੇ ਖੜਿਆ ਹੋਇਆ ਹੈ ਅਤੇ ਇਹੋ ਕਾਰਣ ਹੈ ਕਿ ਅੱਜ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਭਰ ਵਿੱਚ ਹੋਰ ਰਹੇ ਕੇਂਦਰ ਦੇ ਵਿਰੋਧ ਨੂੰ ਦੇਖਦੇ ਹੋਏ ਸੋਚਣ ਤੇ ਮਜਬੂਰ ਹੋ ਗਈ ਹੈ ਕਿ ਇਸ ਲੋਕ ਰੋਹ ਤੋਂ ਕਿਵੇਂ ਬਚਿਆ ਜਾਵੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਸੀਨੀਅਰ ਅਕਾਲੀ ਆਗੂ ਜਥੇ ਗੁਰਦਿਆਲ ਸਿਘ ਬਿੱਲਾ ਛਾਪਿਆਂਵਾਲੀ ਨੇ ਪਾਰਟੀ ਵਰਕਰਾਂ ਸਣੇ ਨੈਸ਼ਨਲ ਹਾਈਵੇ ਤੇ ਮੋੜ ਉਮਰਾਨੰਗਲ ਨੇੜੇ ਲਗਾਏ ਧਰਨੇ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਬਣ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ, ਮਾਝੇ ਦੇ ਜਰਨੈਲ ਵਿਧਾਇਕ ਬਿਕਰਮ ਸਿੰਘ ਮਜੀਠੀਆ ਸਮੇਤ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਅੱਜ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਰੋਕਣ ਲਈ ਕੇਂਦਰ ਨਾਲ ਆਢਾ ਲਗਾ ਕੇ ਬੈਠੀ ਹੈ ਅਤੇ ਜਦੋਂ ਤੱਕ ਕੇਂਦਰ ਦੀ ਭਾਜਪਾ ਸਰਕਾਰ ਤਿੰਨੇ ਖੇਤੀਬਾੜੀ ਬਿੱਲਾਂ ਨੂੰ ਵਾਪਿਸ ਨਹੀਂ ਲੈਂਦੀ, ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ, ਮਜਦੂਰਾਂ, ਆੜਤੀਏ ਤੇ ਉਕਤ ਬਿੱਲਾਂ ਨਾਲ ਪ੍ਰਭਾਵਿਤ ਹੋਣ ਵਾਲੇ ਹਰ ਵਰਗ ਨਾਲ ਡਟ ਕੇ ਖੜਾ ਹੈ।ਇਸ ਮੌਕੇ ਸਰਕਲ ਪ੍ਰਧਾਨ ਦਿਆਲ ਸਿੰਘ ਖਿਲਚੀਆਂ, ਰਾਜਵਿੰਦਰ ਸਿੰਘ ਗੋਲਡਨ, ਨੰਬਰਦਾਰ ਹਰਜਿੰਦਰ ਸਿੰਘ ਠੱਠੀਆਂ, ਮਿਲਖਾ ਸਿੰਘ ਦੋਲੋ ਨੰਗਲ, ਜਸਪਾਲ ਸਿੰਘ ਬੱਬੂ, ਜਥੇ ਕਰਮ ਸਿੰਘ, ਜਥੇ ਬਲਜੀਤ ਸਿੰਘ, ਜਥੇ ਗੁਰਜੀਤ ਸਿੰਘ, ਡਾ ਗੁਲਜਾਰ ਸਿੰਘ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਨਿੱਝਰ, ਸਾਬਕਾ ਸਰਪੰਚ ਚਰਨ ਸਿੰਘ ਜਲਾਲਾਬਾਦ, ਬੇਅੰਤ ਸਿੰਘ, ਅਰਜਨ ਸਿੰਘ ਬਾਠ, ਭੁਪਿੰਦਰ ਸਿੰਘ ਨਿਰੰਜਣਪੁਰ, ਜੋਬਨਜੀਤ ਸਿੰਘ, ਗੁਲਜਾਰ ਸਿੰਘ ਉੱਪਲ, ਹਰਪ੍ਰੀਤ ਸਿੰਘ ਹੈਪੀ, ਜਥੇ ਮੰਗਲ ਸਿੰਘ, ਬਲਕਾਰ ਸਿੰਘ ਕਾਕਾ ਆਦਿ ਯੂਥ ਅਕਾਲੀ ਵਰਕਰ ਹਾਜ਼ਰ ਸਨ।