BREAKING Crime पंजाब राज्य होम

ਭੇਤਭਰੇ ਹਾਲਾਤਾਂ ਵਿੱਚ 10 ਸਾਲ ਦਾ ਬੱਚਾ ਅਗਵਾ, ਮਾਮਲਾ ਦਰਜ

ਭੇਤਭਰੇ ਹਾਲਾਤਾਂ ਵਿੱਚ 10 ਸਾਲ ਦਾ ਬੱਚਾ ਅਗਵਾ, ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ

ਅੰਮ੍ਰਿਤਸਰ 03 ਅਕਤੂਬਰ-(ਰਾਏ) : ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਪੁਲਿਸ ਥਾਣਾ ਲੋਪੋਕੇ ਦੇ ਪਿੰਡ ਸ਼ਹੂਰੇ ਤੋਂ ਭੇਦਭਰੇ ਹਾਲਾਤਾਂ ਵਿੱਚ ਇੱਕ ਨਬਾਲਿਗ ਬੱਚੇ ਦੇ ਅਗਵਾ ਹੋ ਜਾਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਵਲੋਂ ਜਾਰੀ ਪ੍ਰੈਸ ਬਿਆਨ ਚ ਥਾਣਾ ਲੋਪੋਕੇ ਦੇ ਏਐਸਆਈ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਜਗੀਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਸ਼ਹੂਰਾ ਨੇ ਪੁਲਿਸ ਨੂੰ ਦਿੱਤੇ ਬਿਆਨ ਚ ਦੱਸਿਆ ਕਿ ਉਨਾਂ ਦਾ ਦੋਹਤਾ ਲਵਪ੍ਰੀਤ ਸਿੰਘ ਕਰੀਬ (10 ਸਾਲ) ਜੋ ਸਕੂਲ ਵਿੱਚ ਛੁੱਟੀਆਂ ਹੋਣ ਕਰਕੇ ਉਨਾਂ ਕੋਲ ਪਿੰਡ ਸ਼ਹੂਰੇ ਹੀ ਰਹਿ ਰਿਹਾ ਸੀ ਅਤੇ ਅਕਸਰ ਪਿੰਡ ਵਿੱਚ ਹੀ ਦੂਜੇ ਬੱਚਿਆਂ ਨਾਲ ਖੇਡਣ ਚਲਾ ਜਾਂਦਾ ਸੀ ਪਰ ਬੀਤੀ 29 ਸਤੰਬਰ ਨੂੰ ਉਹ ਆਮ ਵਾਂਗ ਦੁਪਹਿਰ ਸਮੇਂ ਖੇਡਣ ਗਿਆ ਪਰ ਘਰ ਵਾਪਿਸ ਨਹੀਂ ਪਰਤਿਆ।ਸ਼ਿਕਾਇਤ ਕਰਤਾ ਅਨੁਸਾਰ ਉਨ੍ਹਾਂ ਵਲੋਂ ਪਿੰਡ ਅਤੇ ਰਿਸ਼ਤੇਦਾਰਾਂ ਵਿੱਚ ਆਪਣੇ ਦੋਹਤੇ ਦੀ ਬਹੁਤ ਭਾਲ ਕੀਤੀ ਗਈ ਪਰ ਉਸ ਦਾ ਕੁਝ ਪਤਾ ਨਹੀਂ ਚੱਲ ਸਕਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਦੀ ਮਦਦ ਲਈ ਥਾਣੇ ਪਹੁੰਚ ਕੀਤੀ।ਫਿਲਹਾਲ ਪੁਲਿਸ ਅਧਿਕਾਰੀ ਅਨੁਸਾਰ ਸ਼ਿਕਾਇਤ ਕਰਤਾ ਵਿਅਕਤੀ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਥਾਣਾ ਲੋਪੋਕੇ ਵਿੱਚ ਮੁੱਕਦਮਾ ਨੰ 295, ਧਾਰਾ 365 ਤਹਿਤ ਅਣਪਛਾਤੇ ਕਥਿਤ ਦੋਸ਼ੀ ਖਿਲਾਫ ਦਰਜ ਕਰਕੇ ਉਨ੍ਹਾਂ ਵਲੋਂ ਬੱਚੇ ਦੀ ਭਾਲ ਕਰਨ ਲਈ ਅਗਲੇਰੀ ਕਾਰਵਾਈ ਜਾਰੀ ਹੈ।