BREAKING देश पंजाब राजनीती राज्य होम

ਸੰਘਰਸ਼ ਕਮੇਟੀ ਦੇ ਅਗਲੇ ਜੱਥੇ ਦਿੱਲੀ ਕੂਚ ਲਈ ਤਿਆਰ ਬਰ ਤਿਆਰ-ਪ੍ਰਧਾਨ ਪੰਨੂੰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਦਿੱਲੀ ‘ਚ ਦਾਖਲ ਹੋ ਕੁੰਡਲੀ ਬਾਰਡਰ ਕੀਤਾ ਜਾਮ

ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਅੱਜ 68 ਵੇਂ ਦਿਨ ਚ ਦਾਖਲ

ਅੰਮ੍ਰਿਤਸਰ, ਬਿਆਸ-29 ਨਵੰਬਰ-(ਪ੍ਰਿੰਸ ਬਿਆਸ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜੰਡਿਆਲਾ ਤੋਂ ਰਵਾਨਾ ਹੋਏ ਜੱਥੇ ਵਲੋਂ ਹੋਰਨਾਂ ਜੱਥੇਬੰਦੀਆਂ ਤੋਂ ਇਲਾਵਾ ਦਿੱਲੀ ਚ ਦਾਖਿਲ ਹੋ ਕੇ ਕੁੰਡਲੀ ਬਾਰਡਰ ਜਾਮ ਕੀਤੇ ਜਾਣ ਦੀ ਖਬਰ ਹੈ।ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਥਿਤ ਤੌਰ ਤੇ ਗੋਦੀ ਮੀਡੀਆ ਅੰਦੋਲਨ ਬਾਰੇ ਕੁਝ ਅਜਿਹੇ ਸਵਾਲ ਕਰਕੇ ਅੰਦੋਲਨਕਾਰੀ ਕਿਸਾਨਾਂ ਨੂੰ ਨਕਸਲੀ ਤੇ ਖਾਲਿਸਤਾਨੀ ਸਾਬਤ ਕਰਨ ਤੇ ਜੋਰ ਲਗਾ ਰਿਹਾ ਹੈ, ਜਦ ਕਿ ਲੋਕਤੰਤਰ ਦੇ ਚੌਥੇ ਥੰਮ ਦਾ ਵੱਡਾ ਹਿੱਸਾ ਆਪਣੀ ਸਹੀ ਜਿੰਮੇਵਾਰੀ ਨਿਭਾਅ ਲੋਕਾਂ ਦੀ ਅਵਾਜ ਘਰ ਘਰ ਪਹੁੰਚਾ ਰਿਹਾ ਹੈ।ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾਂ, ਲਖਵਿੰਦਰ ਸਿੰਘ ਵਰਿਆਮ ਨੰਗਲ ਦੀ ਅਗਵਾਈ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਦਿੱਲੀ ਅੰਦਰ ਦਾਖਲ ਹੋ ਕੇ ਕੁੰਡਲੀ ਬਾਰਡਰ ਤੇ ਜਾਮ ਲਗਾ ਕੇ ਮੋਦੀ ਸਰਕਾਰ ਖਿਲਾਫ ਅੰਦੋਲਨ ਸ਼ੁਰੂ ਕਰ ਦਿੱਤਾ ਹੈ।ਜਿਸ ਨਾਲ ਦਿੱਲੀ ਦਾ ਇੱਕ ਹੋਰ ਬਾਰਡਰ ਜਾਮ ਹੋ ਗਿਆ।ਕਿਸਾਨ ਆਗੂਆਂ ਨੇ ਕਿਹਾ ਕਿ ਗ੍ਰਹਿ ਮੰਤਰੀ ਦੀ ਸ਼ਰਤਾਂ ਮੁਤਾਬਕ ਦਿੱਲੀ ਸਰਕਾਰ ਨਾਲ ਗੱਲਬਾਤ ਨਹੀਂ ਹੋ ਸਕਦੀ।ਮੀਟਿੰਗ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਦਾ ਬਿਆਨ ਦੇਣਾ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਸਹੀ ਹਨ ਜੋ ਕਿ ਕਿਸਾਨਾਂ ਮਜ਼ਦੂਰਾਂ ਨੂੰ ਭੜਕਾਉਣ ਵਾਲਾ ਤੇ ਲੋਕਾਂ ਦੀ ਅਵਾਜ ਸੁਣਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੀ ਆਵਾਜ ਜਿਆਦਾ ਜਾਪ ਰਿਹਾ ਹੈ।ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਖੇਤਰ ਤੇ ਕਾਰਪੋਰੇਟ ਘਰਾਣਿਆਂ ਨੂੰ ਪੁਰਜੋਰ ਢੰਗ ਨਾਲ ਕਾਬਜ ਕਰਨ ਦੇ ਯਤਨ ਚ ਹੈ।ਇਸ ਤੋਂ ਇਲਾਵਾ ਜੱਥੇਬੰਦੀ ਵਲੋਂ ੬੮ ਦਿਨ ਤੋਂ ਜੰਡਿਆਲਾ ਗੁਰੂ ਰੇਲ ਟਰੈਕ ਵਿਖੇ ਧਰਨਾ ਜਾਰੀ ਹੈ।ਰੇਲ ਰੋਕ ਅੰਦੋਲਨ ਨੂੰ ਸੰਬੋਧਨ ਕਰਦਿਆਂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਪੰਜਾਬ ਚ ਅੰਦੋਲਨ ਅਤੇ ਲੰਬੇ ਸੰਘਰਸ਼ਾਂ ਨੂੰ ਜਾਰੀ ਰੱਖਣ ਲਈ ਕਿਸਾਨ ਮਾਨਸਿਕ ਤੌਰ ਤੇ ਤਿਆਰ ਬਰ ਤਿਆਰ ਹਨ ਅਤੇ ਦਿੱਲੀ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਦੂਸਰਾ ਜੱਥਾ ਦਿੱਲੀ ਕੂਚ ਲਈ ਜਿਲਾ ਫਿਰੋਜਪੁਰ ਅਤੇ ਫਿਰ ਤੀਸਰਾ ਗੁਰਦਾਸਪੁਰ ਤੋਂ ਹਜਾਰਾਂ ਟਰਾਲੀਆਂ ਰਾਂਹੀ ਰਵਾਨਾ ਹੋਵੇਗਾ।ਇਸ ਮੌਕੇ ਜੰਡਿਆਲਾ ਗੁਰੂ ਵਿਖੇ ਗੁਰਵਿੰਦਰ ਸਿੰਘ ਖਜਾਲਾ, ਗੁਰਪ੍ਰੀਤ ਸਿੰਘ ਗੋਪੀ, ਗੁਰਪ੍ਰਤਾਪ ਸਿੰਘ, ਸੋਹਣ ਸਿੰਘ, ਪਰਮਜੀਤ ਸਿੰਘ, ਸਤਨਾਮ ਸਿੰਘ ਮਧਰੇ, ਹਰਬੀਰ ਸਿੰਘ ਫੌਜੀ, ਸੁਖਜਿੰਦਰ ਸਿੰਘ, ਅਜੈਬ ਸਿੰਘ, ਗੁਰਮੁੱਖ ਸਿੰਘ, ਜੋਗਿੰਦਰ ਸਿੰਘ ਆਦਿ ਤੋਂ ਇਲਾਵਾ ਕਿਸਾਨ ਮਜਦੂਰ ਹਾਜ਼ਰ ਸਨ।