BREAKING Crime पंजाब राजनीती राज्य होम

ਐਸਐਚਓ ਮੋਹਿਤ ਕੁਮਾਰ ਦੀ ਅਗਵਾਈ ਹੇਠ ਇਲਾਕੇ ਵਿੱਚ ਕੀਤੇ ਗਏ ਕਰੜੇ ਸੁਰੱਖਿਆ ਪ੍ਰਬੰਧ

ਥਾਣਾ ਬਿਆਸ ਦੇ ਐਸਐਚਓ ਮੋਹਿਤ ਕੁਮਾਰ ਦੀ ਅਗਵਾਈ ਹੇਠ ਇਲਾਕੇ ਵਿੱਚ ਕੀਤੇ ਗਏ ਕਰੜੇ ਸੁਰੱਖਿਆ ਪ੍ਰਬੰਧ

ਬਿਆਸ-08 ਦਸੰਬਰ (ਪ੍ਰਿੰਸ ਬਿਆਸ) : ਮੰਗਲਵਾਰ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਜਿੱਥੇ ਕਿਸਾਨ ਜੱਥੇਬੰਦੀਆਂ ਵਲੋਂ ਆਪੋ ਆਪਣੇ ਧਰਨਿਆਂ ਦੇ ਪ੍ਰੌਗਰਾਮ ਉਲੀਕੇ ਗਏ, ਉੱਥੇ ਹੀ ਪੁਲਿਸ ਵਲੋਂ ਵੀ ਇਸ ਬੰਦ ਨੂੰ ਸ਼ਾਂਤਮਈ ਢੰਗ ਨਾਲ ਸੰਪੂਰਨ ਹੋਣ ਤੱਕ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ, ਇਸ ਦੇ ਚੱਲਦਿਆਂ ਐਸਐਸਪੀ ਦਿਹਾਤੀ ਸ਼੍ਰੀ ਧਰੁਵ ਦਹੀਆ ਦੀ ਅਗਵਾਈ ਹੇਠ ਅਤੇ ਥਾਣਾ ਬਿਆਸ ਦੇ ਐਸਐਚਓ ਮੋਹਿਤ ਕੁਮਾਰ ਦੀ ਦੇਖ ਰੇਖ ਵਿੱਚ ਜਿਲ੍ਹੇ ਦੀ ਸ਼ੁਰਆਤੀ ਹੱਦ ਦਰਿਆ ਬਿਆਸ ਹਾਈਟੈਕ ਨਾਕਾ, ਬਾਬਾ ਬਕਾਲਾ ਸਾਹਿਬ ਮੋੜ, ਸਠਿਆਲਾ ਚੌਂਕ, ਰਈਆ ਟੀ ਪੁਆਇੰਟ, ਬੁਤਾਲਾ ਸੰਪਰਕ ਰੋਡ ਸਣੇ ਥਾਵਾਂ ਤੇ ਫੋਰਸਾਂ ਤਾਇਨਾਤ ਕਰਕੇ ਉਕਤ ਬੰਦ ਨੂੰ ਸ਼ਾਂਤਮਈ ਢੰਗ ਨਾਲ ਪੂਰਾ ਕੀਤਾ ਗਿਆ।ਗੱਲਬਾਤ ਦੌਰਾਨ ਐਸਐਚਓ ਮੋਹਿਤ ਕੁਮਾਰ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਉਨ੍ਹਾਂ ਅਤੇ ਫੋਰਸ ਵਲੋਂ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ ਅਤੇ ਅੱਜ ਬੰਦ ਦੌਰਾਨ ਸਮਾਜ ਵਿਰੋਧੀ ਸ਼ਰਾਰਤੀ ਅਨਸਰ੍ਹ ਜਾਂ ਹਰਕਤ ਕਰਨ ਵਾਲੇ ਤੇ ਤਿੱਖੀ ਨਜਰ ਬਣਾਈ ਜਾ ਰਹੀ ਹੈ।ਇਸ ਮੌਕੇ ਏਐਸਆਈ ਸੁਖਵਿੰਦਰ ਸਿੰਘ, ਏਐਸਆਈ ਜਗੀਰ ਸਿੰਘ, ਏਐਸਆਈ ਮਨਜੀਤ ਸਿੰਘ, ਏਐਸਆਈ ਗੁਰਬਿੰਦਰ ਸਿੰਘ, ਏਐਸਆਈ ਗੁਰਮੇਜ ਸਿੰਘ, ਏਐਸਆਈ ਸੁਖਵਿੰਦਰ ਸਿੰਘ, ਏਐਸਆਈ ਕੇਵਲ ਸਿੰਘ, ਏਐਸਆਈ ਮਹਿੰਦਰ ਸਿੰਘ, ਏਐਸਆਈ ਪ੍ਰਗਟ ਸਿੰਘ, ਗੰਨਮੈਨ ਲਾਭ ਸਿੰਘ, ਗੰਨਮੈਨ ਰਫੀਕ ਮੁਹੰਮਦ, ਹੌਲਦਾਰ ਰਣਜੀਤ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਹਾਜਰ ਸਨ।

ਕੈਪਸ਼ਨ : ਦਰਿਆ ਬਿਆਸ ਹਾਈਟੈਕ ਨਾਕੇ ਤੇ ਜਿਲ੍ਹੇ ਅੰਦਰ ਦਾਖਿਲ ਹੋਣ ਵਾਲੇ ਵਾਹਨਾਂ ਤੇ ਨਜਰ ਰੱਖਣ ਅਤੇ ਜਵਾਨਾਂ ਦੀ ਡਿਊਟੀ ਸਬੰਧੀ ਗੱਲਬਾਤ ਕਰਦੇ ਹੋਏ ਐਸਐਚਓ ਮੋਹਿਤ ਕੁਮਾਰ ਅਤੇ ਹਾਜਰ ਪੁਲਿਸ ਪਾਰਟੀ ਦੀ ਤਸਵੀਰ।