BREAKING देश पंजाब राजनीती राज्य होम

ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਬਿਆਸ ਤੋਂ ਟਰੈਕਟਰਾਂ ਵਿੱਚ ਡੀਜਲ ਭਰਵਾ ਦਿੱਲੀ ਕਿਸਾਨ ਅੰਦੋਲਨ ਨੂੰ ਤੋਰੇ ਜੱਥੇ

ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਬਿਆਸ ਤੋਂ ਟਰੈਕਟਰਾਂ ਵਿੱਚ ਡੀਜਲ ਭਰਵਾ ਦਿੱਲੀ ਕਿਸਾਨ ਅੰਦੋਲਨ ਨੂੰ ਤੋਰੇ ਜੱਥੇ

ਬਿਆਸ-11 ਦਸੰਬਰ-(ਪੀ.ਐਸ ਸਦਿਉੜਾ) : ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਭਰ ਵਿੱਚੋਂ ਕਿਸਾਨਾਂ ਦੇ ਜੱਥੇ ਨਿਰੰਤਰ ਰਵਾਨਾ ਹੋ ਰਹੇ ਹਨ, ਇਸੇ ਤਹਿਤ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਵੀ ਸਬੰਧਿਤ ਜੱਥਿਆਂ ਨੁੰ ਬਿਆਸ ਪੈਟਰੋਲ ਪੰਪ ਤੋਂ ਟਰੈਕਟਰਾਂ ਵਿੱਚ ਸੇਵਾ ਭਾਵਨਾ ਨਾਲ ਡੀਜਲ ਭਰਵਾ ਦਿੱਲੀ ਲਈ ਰਵਾਨਾ ਕੀਤਾ ਗਿਆ।ਗੱਲਬਾਤ ਦੌਰਾਨ ਵਿਧਾਇਕ ਭਲਾਈਪੁਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਧਿਆਨ ਵਿੱਚ ਰੱਖਦਿਆਂ ਖੇਤੀ ਕਾਨੂੰਨ ਰੱਦ ਕਰੇ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇ ਤਾਂ ਜੋ ਦੇਸ਼ ਦਾ ਅੰਨਦਾਤਾ ਸਕੂਨ ਨਾਲ ਆਪਣੀ ਖੇਤੀਬਾੜੀ ਕਰ ਸਕੇ।ਇਸ ਮੌਕੇ ਚੇਅਰਮੈਨ ਪਿੰਦਰਜੀਤ ਸਿੰਘ ਸਰਲੀ, ਚੇਅਰਮੈਨ ਨਿਰਵੈਲ ਸਿੰਘ ਸਾਬੀ, ਚੇਅਰਮੈਨ ਗੁਰਦਿਆਲ ਸਿੰਘ ਢਿੱਲੋਂ, ਪੀ.ਏ ਵਿਧਾਇਕ ਗੁਰਕੰਵਲ ਸਿੰਘ ਮਾਨ, ਸਰਪੰਚ ਬਿਆਸ ਸੁਰਿੰਦਰਪਾਲ ਸਿੰਘ, ਸੰਮਤੀ ਮੈਂਬਰ ਨਵ ਪੱਡਾ, ਸਰਪੰਚ ਸ਼ਮਸ਼ੇਰ ਸਿੰਘ, ਹਰਪਾਲ ਸਿੰਘ ਡਾਇਰੈਕਟਰ, ਕੇ.ਸੀ ਪਹਿਲਵਾਨ, ਮੈਂਬਰ ਅਮਰਜੀਤ ਸਿੰਘ, ਮੈਂਬਰ ਸਰਬਜੀਤ ਸਿੰਘ, ਮੈਂਬਰ ਸੰਦੀਪ, ਗੁਰਸ਼ਰਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਆਗੂ ਹਾਜ਼ਰ ਸਨ।

ਕੈਪਸ਼ਨ : ਬਿਆਸ ਪੈਟਰੋਲ ਪੰਪ ਤੋਂ ਜੱਥਿਆਂ ਨੂੰ ਦਿੱਲੀ ਲਈ ਰਵਾਨਾ ਕਰਨ ਸਮੇਂ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਚੇਅਰਮੈਨ ਨਿਰਵੈਲ ਸਿੰਘ ਸਾਬੀ, ਸਰਪੰਚ ਬਿਆਸ ਸੁਰਿੰਦਰਪਾਲ ਸਿੰਘ, ਬਲਾਕ ਸੰਮਤੀ ਮੈਂਬਰ ਨਵ ਪੱਡਾ ਅਤੇ ਜੱਥੇ ਦੀ ਤਸਵੀਰ।