BREAKING our team देश पंजाब राजनीती राज्य होम

ਸ਼ਹੀਦ ਜਵਾਨ ਦੇ ਨਾਮ ਤੇ ਖੇਡ ਸਟੇਡੀਅਮ ਅਤੇ ਯਾਦਗਰੀ ਗੇਟ ਬਣਾਉਣ ਦਾ ਐਲਾਨ

ਸ਼ਹੀਦ ਰੇਸ਼ਮ ਸਿੰਘ ਗੁਰੂਨਾਨਕਪੁਰਾ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਚ ਪੁੱਜੀਆਂ ਸੰਗਤਾਂ

ਸ਼ਹੀਦ ਜਵਾਨ ਦੇ ਨਾਮ ਤੇ ਖੇਡ ਸਟੇਡੀਅਮ ਅਤੇ ਯਾਦਗਰੀ ਗੇਟ ਬਣਾਉਣ ਦਾ ਐਲਾਨ

ਬਿਆਸ-16 ਫਰਵਰੀ-(ਪਿੰ੍ਰਸ ਬਿਆਸ) : ਬੀਤੇ ਦਿਨੀ੍ ਆਸਾਮ ਦੇ ਤ੍ਰਿਪੁਰਾ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਏ ਪਿੰਡ ਗੁਰੂਨਾਨਕਪੁਰਾ ਦੇ ਵਾਸੀ ਜਵਾਨ ਰੇਸ਼ਮ ਸਿੰਘ (ਬੀਐਸਐਫ) ਦੀ ਅੱਜ ਅੰਤਿਮ ਅਰਦਾਸ ਅਤੇ ਭੋਗ ਸਮਾਗਮ ਦੌਰਾਨ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵੱਡੀ ਗਿਣਤੀ ਵਿੱਚ ਜਿੱਥੇ ਇਲਾਕੇ ਭਰ ਦੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ, ਬੀਐਸਐਫ ਦੇ ਜਵਾਨਾਂ ਸਮੇਤ ਵੱਖ ਵੱਖ ਸ਼ਖਸ਼ੀਅਤਾਂ ਨੇ ਹਾਜਰੀ ਭਰਦਿਆਂ ਸ਼ਹੀਦ ਜਵਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਪ੍ਰੋਗਰਾਮ ਦੌਰਾਨ ਸ਼ਹੀਦ ਰੇਸ਼ਮ ਸਿੰਘ ਦੀ ਸ਼ਹੀਦੀ ਨੂੰ ਨਮਨ ਕਰਦਿਆਂ ਹਲਕਾ ਵਿਧਾਇਕ ਭਲਾਈਪੁਰ ਨੇ ਪੰਜਾਬ ਸਰਕਾਰ ਤਰਫੋਂ ਸ਼ਹੀਦ ਰੇਸ਼ਮ ਸਿੰਘ ਦੇ ਨਾਮ ਤੇ ਪਿੰਡ ਵਿੱਚ ਸੱਤ ਲੱਖ ਰੁਪੈ ਦੀ ਲਾਗਤ ਦੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਅਤੇ ਇੱਕ ਯਾਦਗਰੀ ਗੇਟ ਬਣਾਉਣ ਦਾ ਐਲਾਨ ਕਰਦਿਆਂ ਸਰਕਾਰ ਤਰਫੋਂ ਸੰਭਾਵੀ ਤੌਰ ਤੇ ਨੌਕਰੀ ਦੇਣ ਦੇ ਇਲਾਵਾ ਹਰ ਸੰਭਵ ਮਦਦ ਲਈ ਭਰੋਸਾ ਦਿੱਤਾ।ਇਸ ਮੌਕੇ ਸਰਪੰਚ ਗੁਰੂਨਾਨਕਪੁਰਾ ਪਰਮਜੀਤ ਕੌਰ, ਸਰਪੰਚ ਦਲਜੀਤ ਸਿੰਘ ਭੱਪੀ ਵਡਾਲਾ, (ਵੀਪੀਓ ਪੰਜਾਬ ਪੁਲਿਸ) ਏਐਸਆਈ ਰਫੀ ਮੁਹੰਮਦ, ਏਐਸਆਈ ਸੁਭਾਸ਼ ਚੰਦਰ, ਦਵਿੰਦਰ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਸੇਵੀ ਰਾਮ, ਸੁਰਜੀਤ ਸਿੰਘ ਗੂਰੂਨਾਨਕਪੁਰਾ, ਸੂਬੇਦਾਰ ਕਰਨੈਲ ਸਿੰਘ ਦਿਆਲਪੁਰ, ਸਾਬਕਾ ਸਰਪੰਚ ਮਹਿੰਦਰ ਸਿੰਘ, ਚੇਅਰਮੈਨ ਬਲਕਾਰ ਸਿੰਘ ਵਡਾਲਾ, ਚੇਅਰਮੈਨ ਸਰਬਜੀਤ ਸਿੰਘ ਢੋਲੀ, ਵਾਈਸ ਚੇਅਰਮੈਨ ਬਿਕਰਮਜੀਤ ਸਿੰਘ ਵਿੱਕੀ, ਜੁੱਗਾ ਰਾਮ, ਸਵਰਨ ਸਿੰਘ, ਮਿੰਦੀ ਰਾਮ ਜਥੇਦਾਰ, ਕੁਲਦੀਪ ਸਿੰਘ, ਮੂਰਤੀ ਰਾਮ, ਮੈਂਬਰ ਹੀਰਾ ਲਾਲ, ਹਰਮਿੰਦਰਪਾਲ ਸਿੰਘ ਕਾਕਾ ਬਿਆਸ, ਬਿੱਟੂ ਰਾਮ, ਸੰਤੋਖ ਸਿੰਘ, ਸਵਰਨ ਸਿੰਘ, ਸਤਨਾਮ ਸਿੰਘ, ਨਰਾਇਣ, ਪੱਪੂ ਰਾਮ, ਬੂਟੀ ਰਾਮ, ਚਰਨ ਸਿੰਘ, ਬਾਬਾ ਬੱਗਾ, ਸਿਕੰਦਰ ਸਿੰਘ, ਜੀਤਾ ਰਾਮ, ਸਰਪੰਚ ਬਲਵੀਰ ਸਿੰਘ ਭੋਮਾ ਵਡਾਲਾ, ਸਤਪਾਲ ਸਿੰਘ ਸਠਿਆਲਾ, ਬੱਬੂ ਢੋਲੀ, ਸਤਨਾਮ ਸਿੰਘ ਸੱਤੀ, ਬਿੱਟੂ ਪ੍ਰਧਾਨ, ਸਾਬਕਾ ਮੈਂਬਰ ਧਰਮਿੰਦਰ, ਸਾਬਕਾ ਮੈਂਬਰ ਅਵਤਾਰ ਸਿੰਘ, ਫੌਜਾ ਸਿੰਘ, ਗਾਮਾ ਰਾਮ, ਸਾਬਕਾ ਸਰਪੰਚ ਮੁਨਸ਼ਾ ਰਾਮ, ਅਨੋਖਾ ਰਾਮ, ਮੇਵਾ ਰਾਮ, ਜਗੀਰ ਸਿੰਘ, ਜੀਤਾ ਰਾਮ ਪੇਂਟਰ, ਬਾਊ, ਜੈਪਾਲ, ਗਿੰਦੀ ਰਾਮ, ਰਿੰਕੂ, ਪ੍ਰਗਟ ਸਿੰਘ, ਰਾਜੂ, ਬਾਲਾ, ਮਰਦਾਨਾ, ਦਲਬੀਰ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਹਾਜਰ ਸਨ।