BREAKING Crime our team पंजाब राजनीती राज्य होम

ਨੌਜਵਾਨ ਦਾ ਕਤਲ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਤੇ ਪੀੜਤ ਪਰਿਵਾਰ ਨੇ 2 ਘੰਟੇ ਕੀਤਾ ਹਾਈਵੇ ਜਾਮ

ਨੌਜਵਾਨ ਦਾ ਕਤਲ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਤੇ ਪੀੜਤ ਪਰਿਵਾਰ ਨੇ 2 ਘੰਟੇ ਕੀਤਾ ਹਾਈਵੇ ਜਾਮ
ਜੰਡਿਅਲਾ ਗੁਰੂ-09 ਅਪ੍ਰੈਲ-(ਮਨਜਿੰਦਰ ਸਿੰਘ ਚੰਦੀ) : ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਗਹਿਰੀ ਮੰਡੀ ਦੇ ਵਸਨੀਕ ਸ਼ੁਭਮ ਟੰਡਨ ਉਰਫ ਹਨੀ ਪੁੱਤਰ ਦੀਪਕ ਕੁਮਾਰ ਗਹਿਰੀ ਮੰਡੀ ਨੂੰ ਬੀਤੇ ਦਿਨ੍ਹੀਂ ਕੁਝ ਨੌਜਵਾਨਾਂ ਨੇ ਕਥਿਤ ਤੌਰ ਤੇ ਗੋਲੀਆਂ ਮਾਰ ਕੇ ਜਖਮੀ ਕਰ ਦਿੱਤਾ ਸੀ, ਜਿਸ ਦੇ ਕੁਝ ਦਿਨ ਬਾਅਦ ਹਨੀ ਦੀ ਮੌਤ ਹੋ ਗਈ ਅਤੇ ਇਸ ਘਟਨਾਕ੍ਰਮ ਵਿੱਚ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵੱਲੋ ਵੱਖ-ਵੱਖ ਧਾਰਾਵਾਂ ਤਹਿਤ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਕਾਫੀ ਦਿਨ੍ਹਾਂ ਤੋਂ ਪੁਲਿਸ ਵਲੋਂ ਕਥਿਤ ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫਤਾਰ ਨਾ ਕੀਤੇ ਜਾਣ ਤੇ ਰੋਸ ਵਜੋਂ ਪੀੜਤ ਪਰਿਵਾਰ ਵਲੋਂ ਰੋਹ ਵਿੱਚ ਆਉਂਦਿਆਂ ਅੱਜ ਜੰਡਿਆਲਾ ਗੁਰੂ ਵਿਖੇ ਦਿੱਲੀ ਅੰਮ੍ਰਿਤਸਰ ਮੁੱਖ ਮਾਰਗ ਜਾਮ ਕਰ ਦਿੱਤਾ ਗਿਆ।
ਨੈਸ਼ਨਲ ਹਾਈਵੇ ਤੇ ਇਹ ਜਾਮ ਕਰੀਬ ਤਿੰਨ ਵਜੇ ਤੱਕ ਲੱਗਾ ਅਤੇ ਪੰਜ ਵਜੇ ਪੁਲਿਸ ਵਲੋਂ ਕਥਿਤ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੇ ਭਰੋਸੇ ਤੋਂ ਬਾਅਦ ਚੁੱਕਿਆ ਗਿਆ।ਕਰੀਬ 2 ਘੰਟੇ ਤੱਕ ਜਾਮ ਰਹੇ ਹਾਈਵੇ ਕਾਰਣ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਹਾਈਵੇ ਜਾਮ ਮੌਕੇ ਪੀੜਤ ਪਰਿਵਾਰ ਸਮੇਤ ਆਏ ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ ਤੇ ਕਥਿਤ ਸਿਆਸੀ ਸ਼ਹਿ ਦਾ ਇਲਜਾਮ ਲਗਾਉਂਦਿਆਂ ਜੰਮ ਕੇ ਰੋਸ ਮੁਜਾਹਰਾ ਕੀਤਾ ਗਿਆ।ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੁਲਿਸ ਰਾਜਨੀਤਿਕ ਦਬਾਅ ਹੇਠ ਕਥਿਤ ਦੋਸ਼ੀਆਂ ਨੂੰ ਕਾਬੂ ਨਹੀਂ ਕਰ ਰਹੀ ਹੈ ਅਤੇ ਵਾਰ ਵਾਰ ਪੁਲਿਸ ਵਲੋਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦਾ ਸਿਰਫ ਭਰੋਸਾ ਦਿੱਤਾ ਜਾ ਰਿਹਾ ਹੈ, ਜਿਸ ਕਾਰਣ ਅੱਕ ਕੇ ਅੱਜ ਉਹ ਇੱਥੇ ਰੋਸ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਹਨੀ ਦੇ ਪਿਤਾ ਦੀਪਕ ਕੁਮਾਰ ਨੇ ਕਿਹਾ ਕਿ ਹਨੀ ਦੇ ਕਥਿਤ ਕਤਲ ਹੋਏ ਨੂੰ ਅੱਜ 20 ਤੋ ਜਿਆਦਾ ਦਿਨ ਹੋ ਚੁੱਕੇ ਹਨ ਪਰ ਉਨ੍ਹਾਂ ਦੇ ਪੁੱਤਰ ਦਾ ਕਤਲ ਕਰਨ ਵਾਲੇ ਕਥਿਤ ਦੋਸ਼ੀ ਸ਼ਰੇਆਮ ਬਜਾਰਾਂ ਵਿੱਚ ਘੁੰਮ ਰਹੇ ਹਨ ਤੇ ਕਥਿਤ ਤੌਰ ਤੇ ਧਮਕੀਆਂ ਦੇ ਰਹੇ ਹਨ ਪਰ ਇਸ ਸਾਰੇ ਵਾਕਿਆ ਦੌਰਾਨ ਪੁਲਿਸ ਪ੍ਰਸ਼ਾਸਨ ਦੀ ਬੇਹੱਦ ਢਿੱਲੀ ਕਾਰਗੁਜਾਰੀ ਕਾਰਣ ਪੁਲਿਸ ਹਾਲੇ ਤੱਕ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ।
ਪੀੜਤ ਪਰਿਵਾਰ ਵਲੋਂ ਲਗਾਏ ਧਰਨੇ ਦੌਰਾਨ ਨੈਸ਼ਨਲ ਹਾਈਵੇ ਵੱਡਾ ਜਾਮ ਲੱਗ ਗਿਆ ਅਤੇ ਪ੍ਰਦਰਸ਼ਨਕਾਰੀਆਂ ਅਨੁਸਾਰ ਉਨ੍ਹਾਂ ਵਲੋਂ ਰੋਸ ਮੁਜਾਹਰਾ ਕੀਤੇ ਜਾਣ ਦੌਰਾਨ ਪੁਲਿਸ ਪ੍ਰਸ਼ਾਸ਼ਨ ਦੇ ਆਲਾ ਅਧਿਕਾਰੀ ਕਰੀਬ ਦੋ ਘੰਟੇ ਬਾਅਦ ਧਰਨਾਕਾਰੀਆਂ ਕੋਲੋਂ ਪੁੱਜੇ ਅਤੇ ਫਿਰ ਤੋਂ ਕਥਿਤ ਦੋਸ਼ੀਆਂ ਨੂੰ ਫੜਨ ਲਈ ਦੋ ਦਿਨ ਦਾ ਸਮਾਂ ਮੰਗਿਆ, ਡੀਐਸਪੀ ਜੰਡਿਆਲਾ ਗੁਰੂ ਸ਼੍ਰੀ ਸੁਖਵਿੰਦਰਪਾਲ ਸਿੰਘ ਵਲੋਂ ਦਿੱਤੇ ਗਏ ਉਕਤ ਭਰੋਸੇ ਉਪਰੰਤ ਪੀੜਤ ਪਰਿਵਾਰ ਵਲੋਂ ਧਰਨਾ ਚੁੱਕਿਆ ਗਿਆ ਅਤੇ ਨਾਲ ਹੀ ਪੁਲਿਸ ਨੂੰ ਇਹ ਕਿਹਾ ਗਿਆ ਕਿ ਜੇਕਰ ਹੁਣ ਵੀ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਮੁੜ ਪ੍ਰਦਰਸ਼ਨ ਲਈ ਮਜਬੂਰ ਹੋਣਗੇ।