BREAKING Crime पंजाब राजनीती राज्य होम

ਗੋਲ ਗੱਪਿਆਂ ਵਾਲੇ ਤੇ ਪਰਚਾ ਦਰਜ ਕਰ ਪੁਲਿਸ ਨੇ ਜਮਾਨਤ ਤੇ ਕੀਤਾ ਰਿਹਾਅ

ਗੁਪਤ ਸੂਚਨਾ ਦੇ ਅਧਾਰ ਤੇ ਸ਼ੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਤੇ ਕੀਤਾ ਮਾਮਲਾ ਦਰਜ

ਅੰਮ੍ਰਿਤਸਰ-(ਸੁਦਰਸ਼ਨ) : ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਥਾਣਾ ਜੰਡਿਆਲਾ ਦੀ ਪੁਲਿਸ ਵਲੋਂ ਸ਼ੋਸ਼ਲ ਡਿਸਟੈਂਸ ਦੀ ਉਲੰਘਣਾ ਦੇ ਕਥਿਤ ਦੋਸ਼ ਹੇਠ ਇੱਕ ਗੋਲ ਗੱਪੇ ਵੇਚਣ ਵਾਲੇ ਤੇ ਮੁੱਕਦਮਾ ਰਜਿਸਟਰ ਕਰ ਉਸ ਨੂੰ ਬਰ ਜਮਾਨਤ ਰਿਹਾਅ ਕੀਤੇ ਜਾਣ ਦੀ ਖਬਰ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਸਪੈਸ਼ਲ ਡਿਊਟੀ (ਕਰੋਨਾ ਵਾਇਰਸ ਬਿਮਾਰੀ) ਸਬੰਧੀ ਚੌਕ ਗਹਿਰੀ ਮੰਡੀ ਮੌਜੂਦ ਸਨ, ਇਸ ਦੌਰਾਨ ਮੁਖਬਰ ਨੇ ਹਾਜ਼ਰ ਆ ਇਤਲਾਹ ਦਿੱਤੀ ਕਿ ਕਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵਲਂੋ ਸ਼ੋਸ਼ਲ ਡਿਸਟੈਂਸ ਰੱਖਣ ਸਬੰਧੀ ਜੋ ਹੁਕਮ ਜਾਰੀ ਹੋਏ ਸਨ ਅਤੇ ਇਕੱਠੇ ਹੋਣ ਤੇ ਪਾਬੰਦੀ ਲਗਾਈ ਹੋਈ ਸੀ ਪਰ ਮੁਲਜਮ ਜੋ ਗਹਿਰੀ ਮੰਡੀ ਬਜਾਰ ਵਿੱਚ ਗੋਲਗੱਪੇ ਵੇਚਣ ਦੀ ਦੁਕਾਨ ਕਰਦਾ ਹੈ, ਨੇ ਦੁਕਾਨ ਖੋਲੀ ਹੈ, ਜਿੱਥੇ ਕਾਫੀ ਲੋਕ ਇਕੱਠੇ ਹੋਏ ਹਨ ਅਤੇ ਕਿਸੇ ਨੇ ਮਾਸਕ ਨਹੀ ਪਹਿਿਨਆ ਹੋਇਆ।ਜੋ ਆਪਣੀ ਦੁਕਾਨ ਤੇ ਆਪਣੇ ਗ੍ਰਾਹਕਾਂ ਨੂੰ ਸੌਦਾ ਵੇਚ ਰਿਹਾ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਸ ਦੇ ਅਧਾਰ ਤੇ ਕਥਿਤ ਮੁਲਜਮ ਅਮਿਤ ਕੁਸਵਾਹ ਪੁੱਤਰ ਹਰਗੋਬਿੰਦ, ੜਫੌ ਸਿਰਸਾ ਤਹਿਸੀਲ ਸੇਵੜਾ (ਸਿਰਸਾ) ਦਤਿਯਾ ਹਾਲ ਵਾਸੀ ਧੀਰੇ ਕੋਟ ਰੋਡ ਗਹਿਰੀ ਮੰਡੀ ਥਾਣਾ ਜੰਡਿਆਲਾ ਖਿਲਾਫ ਮੁੱਕਦਮਾ ਨੰ 101 ਜੁਰਮ 188 ਭ:ਦ ਦੇ ਤਹਿਤ ਦਰਜ ਰਜਿਸਟਰ ਕਰ ਉਸ ਨੂੰ ਬਰ ਜਮਾਨਤ ਰਿਹਾਅ ਕੀਤਾ ਗਿਆ ਹੈ।