Crime our team देश पंजाब राजनीती राज्य होम

ਅਣਪਛਾਤੇ ਚੋਰਾਂ ਨੇ ਗਹਿਣੇ ਸਮੇਤ ਨਕਦੀ ਕੀਤੀ ਚੋਰੀ, ਮਾਮਲਾ ਦਰਜ

ਅਣਪਛਾਤੇ ਚੋਰਾਂ ਨੇ ਗਹਿਣੇ ਸਮੇਤ ਨਕਦੀ ਕੀਤੀ ਚੋਰੀ, ਮਾਮਲਾ ਦਰਜ

ਬਿਆਸ-(ਪੀ.ਐਸ.ਸਦਿਉੜਾ) : ਥਾਣਾ ਬਿਆਸ ਅਧੀਂਨ ਪੈਂਦੇ ਪਿੰਡਾਂ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹੋ ਚੁੱਕੇ ਹਨ ਕਿ ਆਏ ਦਿਨ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਬਿਆਸ ਦੇ ੋਿੲੱਕ ਨੇੜਲੇ ਪਿੰਡ ਵਿੱਚਚੋਰੀ ਦਾ ਤਾਜਾ ਮਾਮਲਾ ਸਾਹਮਣਾ ਆਇਆ ਹੈ, ਜਿੱਥੇ ਅਣਪਛਾਤੇ ਚੋਰਾਂ ਨੇ ਘਰ ਵਿੱਚ ਨਕਦੀ ਅਤੇ ਗਹਿਣੇ ਚੋਰੀ ਕੀਤੇ ਹਨ।ਥਾਣਾ ਬਿਆਸ ਦੀ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਪਲਵਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਬਾਬਾ ਸਾਵਣ ਸਿੰਘ ਨਗਰ ਨੇ ਦਰਖਾਸਤ ਨੰਬਰ 5-ਈ-27 ਰਾਂਹੀ ਦੱਸਿਆ ਕਿ ਅਣਪਛਾਤੇ ਕਥਿਤ ਦੋਸ਼ੀਆਂ ਨੇ ਬੀਤੀ 16 ਅਪ੍ਰੈਲ ਨੂੰ ਤੜਕਸਾਰ ਉਸ ਦੇ ਘਰੋਂ ਦੋ ਸੋਨੇ ਦੀਆਂ ਮੁੰਦਰੀਆਂ, ਕੁਝ ਚਾਂਦੀ ਅਤੇ ਕਰੀਬ 20,000 (ਵੀਹ ਹਜਾਰ) ਰੁਪੈ ਨਕਦੀ ਚੋਰੀ ਕਰ ਲਈ ਹੈ।ਜਿਸ ਸਬੰਧੀ ਉਨ੍ਹਾਂ ਆਪਣੇ ਤੌਰ ਤੇ ਵੀ ਉਕਤ ਮਾਮਲੇ ਵਿੱਚ ਅਣਪਛਾਤੇ ਚੋਰਾਂ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਪਤਾ ਨਹੀਂ ਚੱਲ ਸਕਿਆ ਹੈ।ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਬਿਆਸ ਦੇ ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਘਰੇਲ਼ੁ ਮਾਮਲੇ ਸਬੰਧੀ ਬਾਹਰ ਗਏ ਸਨ ਅਤੇ ਅਣਪਛਾਤੇ ਚੋਰਾਂ ਵਲੋਂ ਘਰ ਵਿੱਚੋਂ ਚੋਰੀ ਕੀਤੀ ਗਈ ਹੈ, ਪੁਲਿਸ ਨੇ ਉਕਤ ਦਰਖਾਸਤ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਅਣਪਛਾਤੇ ਕਥਿਤ ਦੋਸ਼ੀ ਖਿਲਾਫ ਮੁੱਕਦਮਾ ਨੰ 108 ਜੁਰਮ 457,380 ਭ.ਦ ਦਰਜ ਕਰਕੇ ਮੁੱਢਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਜਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਅਣਪਛਾਤੇ ਚੋਰਾਂ ਨੇ ਬਿਆਸ ਦੇ ਨੇੜਲੇ ਪਿੰਡ ਵਜੀਰ ਭੁੱਲਰ ਵਿੱਚ ਵੀ ਲੱਖਾਂ ਦੇ ਗਹਿਣੇ ਅਤੇ ਕਰੀਬ 80,000 ਰੁਪੈ ਦੀ ਨਕਦੀ ਚੋਰੀ ਕਰ ਲਈ ਸੀ, ਜਿਸ ਸਬੰਧੀ ਚੱਲ ਰਹੀ ਤਫਤੀਸ਼ ਵਿੱਚ ਫਿਲਹਾਲ ਪੁਲਿਸ ਦੇ ਹੱਥ ਖਾਲੀ ਨਜਰ ਆ ਰਹੇ ਹਨ ਅਤੇ ਹੁਣ ਫਿਰ ਇਲਾਕੇ ਵਿੱਚ ਚੋਰੀ ਹੋ ਜਾਣਾ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।