BREAKING पंजाब होम

ਐਸ. ਸੀ. ਕਮਿਸ਼ਨ ਵੱਲੋਂ ਨਡਾਲਾ ਦਾ ਦੌਰਾ, ਮਾਮਲਾ ਗਲੀ “ਚ ਕੰਧ ਕਰਕੇ ਰਸਤਾ ਰੋਕਣ ਦਾ, ਏ.ਐਸ.ਪੀ. ਨੂੰ ਇਕ ਹਫ਼ਤੇ ਅੰਦਰ ਰਿਪੋਰਟ ਪੇਸ਼ ਕਰਨ ਦੇ ਆਦੇਸ਼

ਨਡਾਲਾ, ( ਕਪੂਰਥਲਾ ) 11 ਫਰਵਰੀ : ਪਰਗਟ ਸਦਿਉੜਾ : ਨਡਾਲਾ ਦੇ ਵਾਰਡ ਨੰਬਰ 11 ਦੀ ਮੇਹਰ ਸਿੰਘ ਕਲੋਨੀ ਵਿਖੇ ਗਲੀ ਵਿਚ ਕੰਧ ਬਣਾ ਕੇ ਐਸ. ਸੀ ਭਾਈਚਾਰੇ ਦੇ ਘਰਾਂ ਦਾ ਲਾਂਘਾ ਰੋਕਣ ਸਬੰਧੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਏ. ਐਸ. ਪੀ ਭੁਲੱਥ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਕੇ 18 ਫਰਵਰੀ ਤੱਕ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਅੱਜ ਕਮਿਸ਼ਨ ਦੇ ਮੈਂਬਰਾਂ ਸ੍ਰੀ ਰਾਜ ਕੁਮਾਰ ਹੰਸ ਅਤੇ ਸ. ਦਰਸ਼ਨ ਸਿੰਘ ਵੱਲੋਂ ਕੀਤੀ ਗਈ ਕੰਧ ਦਾ ਮੌਕਾ ਵੇਖਿਆ ਗਿਆ ਅਤੇ ਦੋਵਾਂ ਧਿਰਾਂ ਦੇ ਪੱਖ ਸੁਣੇ ਗਏ। ਉਨਾਂ ਦੱਸਿਆ ਕਿ ਮੇਹਰ ਸਿੰਘ ਕਲੋਨੀ ਦੀ ਸ੍ਰੀਮਤੀ ਨਰਿੰਦਰ ਕੌਰ ਵੱਲੋਂ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ ਕਿ ਦੂਜੀ ਧਿਰ ਵੱਲੋਂ ਇਲਾਕੇ ਦੀ ਗਲੀ ਵਿਚ ਕੰਧ ਕਰਕੇ ਐਸ. ਸੀ ਭਾਈਚਾਰੇ ਦੇ 50 ਦੇ ਕਰੀਬ ਘਰਾਂ ਦਾ ਲਾਂਘਾ ਰੋਕਿਆ ਗਿਆ ਹੈ। ਉਨਾਂ ਦੱਸਿਆ ਕਿ ਕਮਿਸ਼ਨ ਦੇ ਚੇਅਰਪਰਸਨ ਮੈਡਮ ਤਜਿੰਦਰ ਕੌਰ ਵੱਲੋਂ ਇਸ ਸ਼ਿਕਾਇਤ ਦਾ ਗੰਭਂੀਰ ਨੋਟਿਸ ਲੈਂਦਿਆਂ ਇਸ ਮਾਮਲੇ ਵਿਚ ਉਨਾਂ ’ਤੇ ਆਧਾਰਿਤ ਦੋ ਮੈਂਬਰੀ ਜਾਂਚ ਟੀਮ ਗਠਿਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਜਾਂਚ ਟੀਮ ਵੱਲੋਂ   ਏ. ਐਸ. ਪੀ ਭੁਲੱਥ ਡਾ. ਸਿਮਰਤ ਕੌਰ ਨੂੰ ਇਸ ਮਾਮਲੇ ’ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਕੇ ਇਕ ਹਫ਼ਤੇ ਦੇ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਨਾਂ ਕਿਹਾ ਕਿ ਰਿਪੋਰਟ ਮਿਲਣ ਤੋਂ ਬਾਅਦ ਕਮਿਸ਼ਨ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ   ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ,   ਏ. ਐਸ. ਪੀ ਭੁਲੱਥ ਡਾ. ਸਿਮਰਤ ਕੌਰ,   ਜ਼ਿਲਾ ਭਲਾਈ ਅਫ਼ਸਰ ਸ. ਜਸਦੇਵ ਸਿੰਘ ਪੁਰੇਵਾਲ,  ਤਹਿਸੀਲਦਾਰ ਭੁਲੱਥ ਸ੍ਰੀ ਰਾਕੇਸ਼ ਕੁਮਾਰ,   ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਨਡਾਲਾ ਸ੍ਰੀ ਰਾਜਕੁਮਾਰ ਖੋਸਲਾ ਤੋਂ ਇਲਾਵਾ ਹੋਰ ਅਧਿਕਾਰੀ ਤੇ ਇਲਾਕਾ ਵਾਸੀ ਹਾਜ਼ਰ ਸਨ।