BREAKING देश पंजाब राजनीती राज्य

ਆਮ ਲੋਕਾਂ ਨੂੰ ਰਾਹਤ ਕਿਸਾਨਾਂ ਨੇ ਹਾਈਵੇ ਤੋਂ ਚੁੱਕਿਆ ਧਰਨਾ, ਆਵਜਾਈ ਹੋਈ ਬਹਾਲ

ਆਮ ਲੋਕਾਂ ਨੂੰ ਰਾਹਤ ਕਿਸਾਨਾਂ ਨੇ ਹਾਈਵੇ ਤੋਂ ਚੁੱਕਿਆ ਧਰਨਾ, ਆਵਜਾਈ ਹੋਈ ਬਹਾਲ

ਸਰਕਾਰ ਤੇ ਤਿੱਖਾ ਦਬਾਅ ਬਣਾਉਣ ਲਈ ਵੀਰਵਾਰ ਦੀ ਮੀਟਿੰਗ ਵਿੱਚ ਅਹਿਮ ਹੋਣਗੇ ਫੈਸਲੇ :ਕਿਸਾਨ ਆਗੂ ਸਰਵਨ ਸਿੰਘ ਪੰਧੇਰ

ਕਿਸਾਨ ਮਜ਼ਦੂਰ ਜਥੇਬੰਦੀ ਵੱਲੋ ਐਲਾਨ ਭਾਜਪਾ ਲੀਡਰਾਂ ਦੀਆਂ ਕੋਠੀਆਂ ਦਾ ਕਰਾਂਗੇ ਘਿਰਾਓ

ਅੰਮ੍ਰਿਤਸਰ, ਬਿਆਸ-16 ਸਤੰਬਰ-(ਸੁਦਰਸ਼ਨ ਰਾਏ) : ਸੋਮਵਾਰ ਤੋਂ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਬਿਆਸ ਪੁਲ ਵਿਖੇ ਧਰਨੇ ਤੇ ਬੈਠੇ ਕਿਸਾਨਾਂ ਵਲੋਂ ਬੁੱਧਵਾਰ ਕਰੀਬ ਤਿੰਨ ਵਜੇ ਧਰਨਾ ਚੁੱਕ ਲਿਆ ਗਿਆ।ਮੰਚ ਤੋਂ ਸੰਬੋਧਨ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਆਰਡੀਨੈਂਸ ਬਿੱਲ ਲਾਗੂ ਕਰਨ ਲਈ ਬਜਿੱਦ ਮੋਦੀ ਸਰਕਾਰ ਦਾ ਰਵੱੱਈਆ ਦੇਖਦਿਆਂ ਹੋਇਆ 17 ਸਤੰਬਰ ਨੂੰ ਮੀਟਿੰਗ ਕਰਕੇ ਏਜੰਡੇ ਤੇ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਰੇਲ ਰੋਕੋ ਅੰਦੋਲਨ ਤੇ ਪਿੰਡਾਂ ਚ ਕੇਂਦਰੀ ਮੰਤਰੀਆਂ, ਐੱਮਐੱਲਏ, ਰਾਜ ਸਭਾ ਮੈਂਬਰਾਂ, ਲੋਕ ਸਭਾ ਤੇ ਭਾਜਪਾ ਦੇ ਲੀਡਰਾਂ ਦੀਆਂ ਰਿਹਾਇਸ਼ਾਂ ਦੇ ਘਿਰਾਓ ਕਰਨ ਤੇ ਵਿਚਾਰ ਹੋ ਸਕਦਾ ਹੈ।ਉਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਤਿੱਖੇ ਸੰਘਰਸ਼ ਕਰਨ ਦੀ ਤਿਆਰੀ ਕਰਨ, ਜਥੇਬੰਦੀ ਵੱਲੋ ਪੁਲਾਂ ਉੱਤੇ ਚੱਲ ਰਹੇ ਅੰਦੋਲਨ ਨੂੰ ਅੱਜ ਵਾਪਸ ਲੈਣ ਦਾ ਮਕਸਦ ਹੈ ਕਿ ਆਮ ਜਨਤਾ, ਟਰੱਕ ਚਾਲਕ ਤੇ ਰਾਹਗੀਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਇਹ ਇੱਕ ਤਰੀਕਾ ਸੀ ਸਰਕਾਰ ਉੱਤੇ ਦਬਾਅ ਬਣਾਉਣ ਦਾ ਅਤੇ ਹੁਣ ਇਸ ਤੋ ਵੱਧ ਦਬਾਅ ਪਾਉਣ ਵਾਲਾ ਤਰੀਕਾ ਅਪਣਾਉਣ ਦੀ ਲੋੜ ਹੈ।ਇਸ ਦੇ ਨਾਲ ਹੀ ਕਿਸਾਨ ਜਥੇਬੰਦੀ ਵੱਲੋ ਕੱਲ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋ ਮੀਡੀਆ ਕਰਮੀਆਂ ਨੂੰ ਕੁੱਟਣ ਦੀ ਜਿੱਥੇ ਨਿੰਦਾ ਕੀਤੀ ਉੱਥੇ ਪੁਲ ਜਾਮ ਕਰਨ ਨਾਲ ਆਈ ਜਨਤਾ ਨੂੰ ਤਕਲੀਫ ਦੀ ਲੋਕਾਂ ਤੋ ਮੁਆਫੀ ਮੰਗੀ ਤੇ ਇਸ ਘੋਲ ਲਈ ਸਹਿਯੋਗ ਦੀ ਮੰਗ ਕੀਤੀ।ਅੰਤ ਚ ਉਨ੍ਹਾਂ ਅੱਜ ਦੇ ਧਰਨੇ ਮੌਕੇ ਜੋਨ ਬਾਬਾ ਦੀਪ ਸਿੰਘ ਦੇ ਜੋਨ ਪ੍ਰਧਾਨ ਸਤਵਿੰਦਰ ਸਿੰਘ ਕਾਲੇਸ਼ਾਹ ਸਿੱਧਵਾਂ ਦੀ ਹੋਈ ਬੇਵਕਤੀ ਮੌਤ ਤੇ ਸ਼ੋਕ ਮਤਾ ਪਾਸ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਜਥੇਬੰਦੀ ਤੇ ਪਰਿਵਾਰ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ।ਇਸ ਮੌਕੇ ਲਖਵਿੰਦਰ ਸਿੰਘ ਵਰਿਆਮ, ਜਰਮਨਜੀਤ ਸਿੰਘ ਬੰਡਾਲਾ, ਕੁਲਵੰਤ ਸਿੰਘ ਕੱਕੜ, ਧੰਨਾ ਸਿੰਘ ਲਾਲੂਘੁੰਮਣ, ਸਤਨਾਮ ਸਿੰਘ ਮਾਣੋਚਾਹਲ, ਸਲਵਿੰਦਰ ਸਿੰਘ ਜੀਉਬਾਲਾ, ਦਿਆਲ ਸਿੰਘ ਮੀਆਂਵਿੰਡ, ਜਵਾਹਰ ਸਿੰਘ ਟਾਂਡਾ, ਗੁਰਜੀਤ ਸਿੰਘ ਗੰਡੀਵਿੰਡ, ਲਖਵਿੰਦਰ ਸਿੰਘ ਡਾਲਾ, ਚਰਨ ਸਿੰਘ ਕਲੇਰਘੁਮਾਣ, ਮੂਖਬੈਨ ਸਿੰਘ ਜੋਧਾਨਗਰੀ, ਅਮਰਦੀਪ ਸਿੰਘ ਗੋਪੀ, ਨਿਸ਼ਾਨ ਸਿੰਘ ਚੱਬਾ ਆਦਿ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਚ ਕਿਸਾਨ ਮਜਦੂਰ ਹਾਜ਼ਰ ਸਨ।।