BREAKING Crime our team देश पंजाब राजनीती राज्य होम

ਨੈਸ਼ਨਲ ਹਾਈਵੇ ਤੇ ਟਰੈਕਰ ਟਰਾਲੀ ਅਤੇ ਹੈਡਰੇ ਦਰਮਿਆਨ ਭਿਆਨਕ ਟੱਕਰ

ਨੈਸ਼ਨਲ ਹਾਈਵੇ ਤੇ ਟਰੈਕਰ ਟਰਾਲੀ ਅਤੇ ਹੈਡਰੇ ਦਰਮਿਆਨ ਭਿਆਨਕ ਟੱਕਰ

ਬਿਆਸ-26 ਨਵੰਬਰ : (ਪ੍ਰਿੰਸ ਬਿਆਸ) : ਦਿੱਲੀ ਅੰਮ੍ਰਿਤਸਰ ਮੁੱਖ ਮਾਰਗ ਤੇ ਦਰਿਆ ਬਿਆਸ ਨੇੜੇ ਇੱਕ ਟਰੈਕਟਰ ਟਰਾਲੀ ਅਤੇ ਹੈਡਰੇ ਦੌਰਾਨ ਭਿਆਨਕ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਣ ਨੈਸ਼ਨਲ ਹਾਈਵੇ ਤੇ ਵੱਡਾ ਜਾਮ ਲੱਗ ਗਿਆ ਪਰ ਥਾਣਾ ਬਿਆਸ ਪੁਲਿਸ, ਨੈਸ਼ਨਲ ਹਾਈਵੇ ਪੈਟਰੋਲਿੰਗ ਅਤੇ ਹਾਈਟੈਕ ਨਾਕਾ ਬਿਆਸ ਵਿਖੇ ਤੈਨਾਤ ਪੁਲਿਸ ਪਾਰਟੀਆਂ ਵਲੋਂ ਮੌਕੇ ਤੇ ਪੁੱਜ ਕੇ ਜਾਮ ਨੂੰ ਖੁਲਵਾਉਂਦਿਆਂ ਟ੍ਰੈਫਿਕ ਨੂੰ ਕੰਟਰੋਲ ਕੀਤਾ ਗਿਆ ਅਤੇ ਕੁਝ ਕੁ ਟ੍ਰੈਫਿਕ ਨੂੰ ਡਾਇਵਰਟ ਕਰ ਉਲਟ ਤਰਫ ਦੂਸਰੀ ਸੜਕ ਰਾਂਹੀ ਕੱਢਿਆ ਗਿਆ।ਮੌਕੇ ਤੇ ਮੌਜੂਦ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਹਾਦਸਾ ਭਿਆਨਕ ਸੀ ਪਰ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਕਲੇਰ ਘੁਮਾਣ ਜੋ ਕਿ ਟਰਾਲੀ ਤੇ ਰਈਆ ਤੋਂ ਇੱਟ ਲੋਡ ਕਰਕੇ ਜਲੰਧਰ ਛੱਡਣ ਜਾ ਰਿਹਾ ਸੀ ਅਤੇ ਬਿਕਰਮਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਰੋੜ ਖੈਰਾ ਜੋ ਕਿ ਹੈਡਰਾ ਚਾਲਕ ਹੈ ਅਤੇ ਉਕਤ ਹੈਡਰਾ ਟੋਲ ਪਲਾਜਾ ਕੰਪਨੀ ਦਾ ਹੈ, ਜਿਸ ਵਲੋਂ ਉਸ ਸਮੇਂ ਨੈਸ਼ਨਲ ਹਾਈਵੇ ਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਚ ਆਉਣ ਕਾਰਣ ਮ੍ਰਿਤਕ ਹਾਲਤ ਵਿੱਚ ਪਈ ਗਾਂ ਨੂੰ ਹੈਡਰੇ ਦੀ ਮਦਦ ਨਾਲ ਚੁੱਕ ਕੇ ਸੜਕ ਤੋਂ ਹਟਾ ਰਿਹਾ ਸੀ, ਫਿਲਹਾਲ ਪੁਲਿਸ ਵਲੋਂ ਮੌਕੇ ਤੇ ਪੁੱਜ ਕੇ ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਮੌਕੇ ਏਐਸਆਈ ਪ੍ਰਗਟ ਸਿੰਘ, ਗੰਨਮੈਨ ਲਾਭ ਸਿੰਘ ਅਤੇ ਹੋਰ ਪੁਲਿਸ ਪਾਰਟੀ ਹਾਜਰ ਸੀ।